Articles
Authors and Affiliations:
DOI: 10.64119/armaan.vol.3.issue3.05
DOI URL: https://doi.org/10.64119/armaan.vol.3.issue3.05
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਭਾਰਤ ਦੀ ਅਜ਼ਾਦੀ ਦੇ ਇਤਿਹਾਸ ਵਿਚ ਗ਼ਦਰ ਲਹਿਰ ਦਾ ਜ਼ਿਕਰ ਬਹੁਤ ਸੰਖੇਪ ਵਿਚ ਮਿਲਦਾ ਹੈ। ਗ਼ਦਰ ਪਾਰਟੀ ਦੇ ਇਤਿਹਾਸ ਬਾਰੇ ਇਤਿਹਾਸਕ ਪੁਸਤਕਾਂ ਵਿਚ ਵੀ ਨਾ-ਮਾਤਰ ਵੇਰਵੇ ਹੀ ਸ਼ਾਮਲ ਹਨ। ਇਸੇ ਲੜੀ ਤਹਿਤ ਜਦੋਂ ਅਸੀਂ ਅੰਗਰੇਜ਼ ਅਫ਼ਸਰਾਂ ਦੀਆਂ ਲਿਖਤਾਂ ਅਤੇ ਸਰਕਾਰੀ ਰਿਕਾਰਡਾਂ ਨੂੰ ਵੇਖਦੇ ਹਾਂ ਤਾਂ ਗ਼ਦਰ ਲਹਿਰ ਨਾਲ ਸੰਬੰਧਿਤ ਬਹੁਤ ਸਾਰੇ ਦਸ਼ਤਾਵੇਜ਼ ਮਿਲ ਜਾਂਦੇ ਹਨ। ਇਹ ਦਸਤਾਵੇਜ਼ ਗ਼ਦਰੀਆਂ ਉੱਤੇ ਚਲਾਏ ਗਏ ਮੁਕੱਦਮਿਆਂ, ਸਜ਼ਾਵਾਂ ਅਤੇ ਜਾਇਦਾਦ ਜ਼ਬਤੀ ਨਾਲ ਸੰਬੰਧਿਤ ਹਨ। ਗ਼ਦਰ ਲਹਿਰ ਵਿਚ ਭੂਮਿਕਾ ਨਿਭਾਉਣ ਵਾਲੇ ਸਰਗਰਮ ਵਿਅਕਤੀਆਂ ਦੀਆਂ ਲਿਖਤਾਂ ਭਾਰਤ ਨੂੰ ਅਜ਼ਾਦ ਕਰਵਾਉਣ, ਅੰਗਰੇਜ਼ਾਂ ਦੀਆਂ ਵਧੀਕੀਆਂ, ਭਾਰਤੀ ਲੋਕਾਂ ਨੂੰ ਜਾਗਰੂਕ ਕਰਨਾ ਆਦਿ ਦਾ ਉਲੇਖ ਕਰਦੀਆਂ ਹਨ। ਅਸੀਂ ਇਸ ਖੋਜ ਪੱਤਰ ਰਾਹੀਂ ਗ਼ਦਰ ਲਹਿਰ ਦਾ ਭਾਰਤ ਦੀ ਅਜ਼ਾਦੀ ਵਿਚ ਪਾਏ ਯੋਗਦਾਨ ਬਾਰੇ ਚਰਚਾ ਕਰਾਂਗੇ। ਇਸ ਅਧੀਨ ਗ਼ਦਰੀਆਂ ਵਿਚ ਪੈਦਾ ਹੋਈ ਅਜ਼ਾਦੀ ਦੀ ਚਿਣਗ, ਗ਼ਦਰ ਲਹਿਰ ਦੇ ਸ਼ੁਰੂਆਤੀ ਦੌਰ, ਗ਼ਦਰੀ ਸਾਹਿਤ ਅਤੇ ਗ਼ਦਰ ਪ੍ਰਚਾਰ ਦਾ ਅਧਿਐਨ ਕਰਾਂਗੇ।
ਕੀਵਰਡ (Keyword): ਗ਼ਦਰ ਲਹਿਰ, ਗ਼ਦਰ ਸਾਹਿਤ, ਹਿੰਦੀ, ਬ੍ਰਿਟਿਸ਼ ਹਕੂਮਤ, ਕੌਮੀ ਆਜ਼ਾਦੀ, ਗ਼ੁਲਾਮੀ।