Articles
Authors and Affiliations:
DOI: 10.64119/armaan.vol.3.issue3.04
DOI URL: https://doi.org/10.64119/armaan.vol.3.issue3.04
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਗ਼ਜ਼ਲ ਨੇ ਫ਼ਾਰਸੀ ਉਰਦੂ ਵਿੱਚੋਂ ਪੰਜਾਬੀ ਸਾਹਿਤ ਵਿੱਚ ਪ੍ਰਵੇਸ ਕੀਤਾ। ਹੁਣ ਪੰਜਾਬੀ ਗ਼ਜ਼ਲ ਪੰਜਾਬੀ ਕਾਵਿ ਵਿੱਚ ਆਪਣੀ ਨਿਵੇਕਲੀ ਪਛਾਣ ਬਣਾ ਚੁੱਕੀ ਹੈ। ਜੋ ਕਿ ਪੰਜਾਬੀ ਗ਼ਜਲ ਆਪਣੇ ਰਵਾਇਤੀ ਸ਼ਬਦਾਂ ਤੋਂ ਨਿਜ਼ਾਤ ਪਾ ਕੇ ਹੁਣ ਸਮੁੱਚੇ ਮਾਨਵੀ ਸਰੋਕਾਰਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਪੰਜਾਬੀ ਗ਼ਜ਼ਲ ਜਿੱਥੇ ਪਾਠਕ ਨੂੰ ਸੁਹਜ ਤ੍ਰਿਪਤੀ ਦਿੰਦੀ ਹੈ ਉੱਥੇ ਉਸਨੂੰ ਸਮਾਜਿਕ ਵਰਤਾਰਿਆਂ ਤੋਂ ਜਾਣੂ ਕਰਵਾਉਂਦੀ ਹੋਈ ਉਸਦੇ ਫ਼ਰਜਾਂ ਪ੍ਰਤੀ ਚੇਤਨ ਵੀ ਕਰਦੀ ਹੈ। ਪੰਜਾਬੀ ਗ਼ਜ਼ਲ ਸੂਫ਼ੀਆਨਾ,ਰਿੰਦਾਨਾ, ਆਸ਼ਕੀਆਨਾ ਗ੍ਰਿਫ਼ਤ ਤੋਂ ਪਾਰ ਹੁੰਦੀ ਹੋਈ ਪੂਰੇ ਵਿਸ਼ਵੀਕਰਨ ਦੇ ਮਾਨਵੀ ਵਰਤਾਰਿਆਂ ਦੀ ਬਾਤ ਪਾਉਂਦੀ ਹੈ। ਹੁਣ ਪੰਜਾਬੀ ਗ਼ਜ਼ਲ ਸੁਹਜ ਚੇਤਨਾ ਦੇ ਨਾਲ਼-ਨਾਲ਼ ਸਮਾਜਿਕ ਚੇਤਨਾ, ਸੱਭਿਆਚਾਰਕ ਚੇਤਨਾ, ਆਰਥਿਕ ਚੇਤਨਾ, ਨਾਰੀ ਚੇਤਨਾ, ਦਲਿਤ ਚੇਤਨਾ, ਮਾਨਵੀ ਚੇਤਨਾ, ਵਿਸ਼ਵੀ ਚੇਤਨਾ ਅਤੇ ਸੁਹਜ ਚੇਤਨਾ ਦੇ ਵਿਸ਼ਿਆਂ ਨੂੰ ਵੀ ਉਭਾਰਦੀ ਹੈ। ਇਸ ਲਈ ਪੰਜਾਬੀ ਗ਼ਜ਼ਲ ਵਿੱਚ ਸਮੇਂ ਦੇ ਨਾਲ਼-ਨਾਲ਼ ਅਥਾਹ ਪਰਿਵਰਤਨ ਆਇਆ ਹੈ ਅਤੇ ਇਹਨਾਂ ਪਰਿਵਰਤਨਾਂ ਅਧੀਨ ਹੀ ਗ਼ਜ਼ਲ ਨਵੇਂ ਦਿੱਸਹੱਦਿਆਂ ਨੂੰ ਪਾਰ ਕਰਦੀ ਹੋਈ ਨਵੇਕਲੇ ਰੂਪ ਅਖ਼ਤਿਆਰ ਕਰ ਰਹੀ ਹੈ। ਸਾਰ ਰੂਪ ਵਿੱਚ ਪੰਜਾਬੀ ਗ਼ਜ਼ਲ ਪਿਆਰ ਤੋਂ ਵੰਗਾਰ ਤੱਕ ਪਹੁੰਚ ਚੁੱਕੀ ਹੈ।
ਕੀਵਰਡ (Keyword): ਪੰਜਾਬੀ ਸਾਹਿਤ, ਪੰਜਾਬੀ ਗ਼ਜ਼ਲ, ਵਿਸ਼ਵੀਕਰਨ ਦਾ ਦੌਰ, ਜਸਵਿੰਦਰ, ਸੁਹਜ ਚੇਤਨਾ।