Articles
Authors and Affiliations:
DOI: 10.64119/armaan.vol.3.issue3.03
DOI URL: https://doi.org/10.64119/armaan.vol.3.issue3.03
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਰਿਆਸਤ ਜੰਮੂ-ਕਸ਼ਮੀਰ ਵਿਚ ਹਿੰਦੀ ਕਾਵਿ-ਰਚਨਾ ਵਿਚ ਕਮਲਜੀਤ ਚੌਧਰੀ ਦਾ ਆਪਣਾ ਇਕ ਵੱਖਰਾ ਸਥਾਨ ਹੈ। ਰਵਾਇਤੀ ਹਿੰਦੀ ਕਵਿਤਾ ਤੋਂ ਹੱਟ ਕੇ ਕਵਿਤਾ ਲਿਖਣਾ ਹੀ ਉਸਦੀ ਪਛਾਣ ਹੈ। ਉਸਨੇ ਆਪਣੀ ਕਵਿਤਾ ਵਿਚ ਅਨੇਕ ਤਜਰਬੇ ਕੀਤੇ ਹਨ। ਉਸਦੀ ਕਵਿਤਾ ਸਮਾਜਿਕ ਅਤੇ ਆਰਥਿਕ, ਕਾਣੀਵੰਡ, ਦਲਿਤ ਚੇਤਨਾ, ਕੁਦਰਤ ਤੇ ਕਾਦਰ, ਵਿਸਥਾਪਨ ਦਾ ਦੁੱਖ, ਹਾਸ਼ਿਆਗਤ ਲੋਕ, ਹਿੰਸਾ ਅਤੇ ਔਰਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਆਪਣੇ ਕਲੇਵਰ ਵਿਚ ਲੈਦੀ ਹੈ। ਇਕ ਪਾਸੇ ਜਿੱਥੇ ਉਹ ਗਰੀਬ ਮਜਦੂਰ, ਕਿਸਾਨ ਅਤੇ ਔਰਤ ਦਾ ਪੱਖ ਪੂਰਦਾ ਹੈ। ਉੱਥੇ ਦੂਜੇ ਪਾਸੇ ਰਾਜਸੀ ਸੰਸਥਾਵਾਂ ਤੇ ਮੌਜੂਦਾ ਸਿੱਖਿਆ ਪ੍ਰਣਾਲੀ ਨੂੰ ਲਲਕਾਰਦਾ ਵੀ ਹੈ। ਵਿਅੰਗਮਈ ਭਾਸ਼ਾ ਦਾ ਪ੍ਰਯੋਗ ਕਰਦੇ ਹੋਏ ਉਹ ਲਿਖਦਾ ਹੈ ਕਿ ਮਸ਼ੀਨੀਯੁੱਗ ਨੇ ਸਾਡੀ ਦੇਸੀ ਸਭਿਅਤਾ ਦੇ ਉੱਪਰ ਕਰਾਰੀ ਚੋਟ ਮਾਰੀ ਹੈ। ਪੱਛਮ ਦੀ ਚਕਾਚੋਂਧ ਵਿਚ ਗੁਆਚਿਆ ਅੱਜ ਦਾ ਮਨੁੱਖ ਆਪਣੇ ਦੇਸ਼, ਹੋਂਦ ਅਤੇ ਬੋਲੀ ਤੋਂ ਟੁੱਟ ਚੁੱਕਿਆ ਹੈ। ਉਹ ਵਾਰ ਵਾਰ ਲੋਕਾਂ ਨੂੰ ਆਪਣੇ ਸਭਿਆਚਾਰਕ ਵਿਰਸੇ ਨਾਲ ਜੁੜਨ ਦੀ ਤਾਕੀਦ ਕਰਦਾ ਹੈ। ਕਵਿਤਾ ਵਿਚ ਵਰਤੀ ਗਈ ਭਾਸ਼ਾ ਸਿੱਧੀ ਪ੍ਰੰਤੂ ਤਿੱਖੀ ਹੈ। ਪ੍ਰਤੀਕ ਅਤੇ ਬਿੰਬ ਦਾ ਪ੍ਰਯੋਗ ਸਰਲ ਅਤੇ ਪ੍ਰਭਾਵਸਾਲੀ ਹੈ। ਕਵਿਤਾ ਪ੍ਰਤੀ ਪ੍ਰਤੀਬੱਧਤਾ ਹੀ ਕਵੀ ਨੂੰ ਵੱਖਰੀ ਪ੍ਛਾਣ ਦਿੰਦੀ ਹੈ। ਕਮਲਜੀਤ ਨੇ ਦੋ ਕਾਵਿ ਸੰਗ੍ਰਹਿ ਹਿੰਦੀ ਭਾਸ਼ਾ ਦੀ ਝੋਲੀ ਵਿੱਚ ਪਾਏ ਹਨ। ਕਮਲਜੀਤ ਦੀਆਂ ਕਵਿਤਾਵਾਂ ਦਾ ਹੋਰ ਕਈਂ ਭਾਸ਼ਾਵਾਂ ਵਿਚ ਅਨੁਵਾਦ ਤੇ ਪ੍ਰਕਾਸ਼ਨ ਹੋਇਆ ਹੈ।
ਕੀਵਰਡ (Keyword): ਵਿਸਥਾਪਨ, ਹਾਸ਼ਿਆਗਤ, ਸੰਵੇਦਨਾ, ਚੇਤਨਾ, ਕਾਣੀਵੰਡ।