Articles
Authors and Affiliations:
DOI: 10.64119/armaan.vol.3.issue3.02
DOI URL: https://doi.org/10.64119/armaan.vol.3.issue3.02
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਆਧੁਨਿਕ ਯੁੱਗ ਸੰਵੇਦਨਾ ਵਿਚ ਪਿਛਲੇ ਕੁਝ ਦਹਾਕਿਆਂ ਦੌਰਾਨ ਬੁਨਿਆਦੀ ਪਰਵਰਤਨਾਂ ਨੇ ਜਿੱਥੇ ਸਾਡੀ ਜੀਵਨ ਵਿਧੀ ਅਤੇ ਦ੍ਰਿਸ਼ਟੀਕੋਣਾਂ ਨੂੰ ਮੂਲੋਂ ਨਵੇਂ ਸਿਰਿਓਂ ਘੜਨ ਦੀ ਕੋਸ਼ਿਸ਼ ਕੀਤੀ, ਉੱਥੇ ਇਸ ਦੇ ਸਮਵਿੱਥ ਕਲਾਤਮਕ ਸੰਸਾਰ ਵਿਚ ਨਵੇਂ ਸਰੋਕਾਰ ਉੱਭਰ ਕੇ ਸਾਹਮਣੇ ਆਏ ਹਨ। ਜਿਸ ਵਿਚ ਆਏ ਬੁਨਿਆਦੀ ਆਰਥਕ ਪਰਿਵਰਤਨਾਂ, ਰਾਜਸੀ ਉਤਰਾਵਾਂ ਚੜ੍ਹਾਵਾਂ ਤੇ ਸਭਿਆਚਾਰਕ ਦਬਾਵਾਂ ਨੇ ਜਿਸ ਨਵੀਂਨ ਸ਼੍ਰੇਣੀ ਅਤੇ ਚੇਤਨਾ ਨੂੰ ਪੈਦਾ ਕੀਤਾ, ਉਸਨੂੰ ਅਰਵਿੰਦਰ ਕੌਰ ਧਾਲੀਵਾਲ ਨੇ ਆਪਣੀਆਂ ਕਹਾਣੀਆਂ ਸਦਕਾ ਪੇਸ਼ ਕਰਨ ਦੀ ਸੂਝ ਦਾ ਪ੍ਰਗਟਾਵਾ ਕੀਤਾ ਹੈ। ਕਹਾਣੀ ਸੰਗ੍ਰਹਿ ਵਿਚ ਝਾਂਜਰਾਂ ਵਾਲੇ ਪੈਰ ਵਿਚਲੀ ਨਾਰੀ ਪਾਤਰ ਆਪਣੀ ਹੋਂਦ/ਪਛਾਣ ਦਾ ਸੰਕਟ ਕੱਥਦੀ ਹੈ। ਪਿਤਰਕੀ ਪ੍ਰਬੰਧ ਦੀਆਂ ਕਦਰਾਂ-ਕੀਮਤਾਂ ਦੀ ਪ੍ਰਧਾਨਗੀ ਨਾਰੀ ਹਸਤੀ ਨੂੰ ਕਿਵੇਂ ਸਿਆਣਦੀ ਹੈ, ਇਸ ਦੀ ਪਛਾਣ ਇਸਦੇ ਵਿਸ਼ਲੇਸ਼ਣ ਰਾਹੀਂ ਸਹਿਜੇ ਹੀ ਹੋ ਜਾਂਦੀ ਹੈ। ਲੇਖਿਕਾ ਆਪਣੀਆਂ ਇਹਨਾਂ ਕਹਾਣੀਆਂ ਰਾਹੀਂ ਸਭਿਆਚਾਰਕ ਚੌਗਿਰਦੇ ਦੇ ਰਿਸ਼ਤਿਆਂ ਅਤੇ ਕਦਰਾਂ ਕੀਮਤਾਂ ਨਾਲ ਸੰਵਾਦ ਸਿਰਜਦਿਆਂ ਨਾਰੀ ਹੋਂਦ ਨਾਲ ਜੁੜੇ ਮਸਲਿਆਂ ਨੂੰ ਬੜੀ ਸੂਖਮਤਾ ਨਾਲ ਘੋਖਵੀਂ ਦ੍ਰਿਸ਼ਟੀ ਰਾਹੀਂ ਪੇਸ਼ ਕਰਦੀ ਹੈ। ਇਸ ਕਹਾਣੀ ਸੰਗ੍ਰਹਿ ਦੇ ਵਿਸ਼ਲੇਸ਼ਣ ਰਾਹੀਂ ਨਾਰੀ ਦੀ ਭਾਵਨਾਵਾਂ, ਅਕਾਂਖਿਆਵਾਂ, ਸੰਵੇਦਨਾ, ਮਸਲੇ, ਵੰਗਾਰਾਂ, ਸਥਿਤੀਆਂ, ਸੰਭਾਵਨਾਵਾਂ ਅਤੇ ਹੋਂਦ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਥਾ-ਪਾਠ ਦੇ ਅਧਿਐਨ ਸਮੇਂ ਉਸ ਦੀਆਂ ਬ੍ਰਿਤਾਂਤਕ ਜੁਗਤਾਂ ਤੱਕ ਪਹੁੰਚ ਬਣਾਉਣ ਦਾ ਮਨੋਰਥ ਮਿਥ, ਇਸ ਮਜਮੂਨ ਵਿਚ ਕਥਾ ਜੁਗਤਾਂ, ਨਾਟਕੀ ਕਲਾ, ਬਿਆਨ ਢੰਗ, ਸੂਤਰਧਾਰੀ ਜੁਗਤ, ਭਾਸ਼ਾ, ਪ੍ਰਤੀਕ ਆਦਿ ਸੂਤਰਾਂ ਨੂੰ ਨਿਤਾਰਨ ਦਾ ਯਤਨ ਕੀਤਾ ਗਿਆ ਹੈ।
ਕੀਵਰਡ (Keyword): ਅਰਵਿੰਦਰ ਕੌਰ ਧਾਲੀਵਾਲ, ਬਿਰਤਾਂਤ, ਝਾਂਜਰਾਂ ਵਾਲੇ ਪੈਰ, ਸੰਵੇਦਨਾ, ਟਰਾਂਸ ਜੈਂਡਰ, ਹੈਸ਼-ਟੈਗ, ਵਿਵੇਕ ਵਿਲੱਖਣਤਾ।