ISSN: 2583-9446 (O)
DOI Prefix: 10.64119
Journal Impact Factor : 4.67 (RPRI)
editor@armaan.org.in
+91 9413652646
Contact Us
Authors and Affiliations:
DOI: 10.64119/armaan.vol.3.issue2.19
DOI URL: https://doi.org/10.64119/armaan.vol.3.issue2.19
Abstract (ਸਾਰ):
ਜਰਨੈਲ ਸਿੰਘ ਦਾ ਕਹਾਣੀ ਸੰਗ੍ਰਹਿ ‘ਟਾਵਰਜ਼’ ਮਾਨਵੀਂ ਰਿਸ਼ਤਿਆਂ ਦੀ ਇਬਾਰਤ ਨੂੰ ਵਿਭਿੰਨ ਪੱਖਾਂ ਤੋਂ ਪੇਸ਼ ਕਰਦਾ ਹੈ। ਜਿਸ ਵਿਚ ਖੂਨ ਨਾਲ ਜੁੜੇ ਰਿਸ਼ਤੇ ਵੀ ਸ਼ਾਮਲ ਹਨ ਅਤੇ ਖੁਨ ਤੋਂ ਬਾਹਰੀ ਰਿਸ਼ਤੇ ਅਰਥਾਤ ਸਵੈ-ਸਿਰਜਿਤ ਰਿਸ਼ਤੇ ਵੀ ਸ਼ਾਮਲ ਹਨ। ਨਾਲ ਹੀ ਜਰਨੈਲ ਸਿੰਘ ਨੇ ਪਰਵਾਸੀ ਪੰਜਾਬੀ ਲੋਕਾਂ ਦੀ ਵਿਦੇਸ਼ਾਂ ਵਿਚ ਆਰਥਿਕ ਸਥਿਤੀ ਤੋਂ ਪੈਂਦਾ ਹੋਏ ਰਿਸ਼ਤਿਆਂ ਨੂੰ ਵੀ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਇਨ੍ਹਾਂ ਰਿਸ਼ਤਿਆਂ ਵਿਚ ਜਿੱਥੇ ਪੰਜਾਬੀ ਸਮਾਜ ਸਭਿਆਚਾਰ ਵਿਚ ਸ਼ਰੀਕੇਬਾਜ਼ੀ ਦੇ ਰਿਸ਼ਤੇ ਆਪਣਿਆਂ ਨਾਲ ਹੀ ਧੱਕਾ ਜਾਂ ਫਰੇਬ ਕਰਨ ਤੋਂ ਨਹੀਂ ਟਲਦੇ ਉੱਥੇ ਪਰਵਾਸ ਦੌਰਾਨ ਹੋਰ ਸਭਿਆਚਾਰਾਂ ਦੇ ਲੋਕਾਂ ਨਾਲ ਪਾਈ ਗਈ ਆਰਥਿਕ ਸਾਂਝੇਦਾਰੀ ਆਪਸੀ ਆਪਣੇਪਨ ਨੂੰ ਮਜ਼ਬੂਤ ਕਰਦੀ ਹੈ ਅਤੇ ਨਾਲ ਹੀ ਲੇਖਕ ਜੇਮਜ਼ ਵਰਗੇ ਪਾਤਰ ਰਾਹੀਂ ਇਹ ਵੀ ਦਰਸਾਉਂਦਾ ਹੈ ਕਿ ਕਈ ਵਾਰੀ ਕੁਝ ਲੋਕ ਅਜਿਹੇ ਵੀ ਮਿਲ ਜਾਂਦੇ ਹਨ ਜੋ ਮਾਨਵਤਾ ਦੀ ਭਲਾਈ ਲਈ ਆਪਣੇ ਸਰੀਰਕ ਅੰਗ ਵੀ ਦਾਨ ਕਰ ਦਿੰਦੇ ਹਨ। ਕਹਾਣੀਆਂ ਵਿਚ ਇਕ ਮੁਲਕ ਦੇ ਹੋਰ ਮੁਲਕਾਂ ਨਾਲ ਸਬੰਧਾਂ ਨੂੰ ਵੀ ਪੇਸ਼ ਕੀਤਾ ਗਿਆ ਹੈ ਕਿ ਕਿਵੇਂ ਆਪਣੀ ਹਕੂਮਤ ਨੂੰ ਮਜ਼ਬੂਤ ਕਰਨ ਲਈ ਕਈ ਵਾਰ ਮਨੁੱਖ ਇਨਸਾਨੀਅਤ ਦੇ ਰਿਸ਼ਤੇ ਨੂੰ ਵਿਦੇਸ਼ ਅਤੇ ਸੁਦੇਸ਼ ਦੇ ਸੰਦਰਭ ਵਿਚ ਬਿਲਕੁਲ ਭੁੱਲ ਜਾਂਦਾ ਹੈ। ਟਾਵਰਜ਼ ਕਹਾਣੀ ਸੰਗ੍ਰਹਿ ਪੰਜਾਬੀ ਲੋਕਾਂ ਦੀ ਬਦਲਦੀ ਜੀਵਨ ਜਾਂਚ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ ਕਿ ਕਿਵੇਂ ਨਵੀਂ ਅਤੇ ਵਿਦੇਸ਼ਾਂ ਦੀ ਜੰਮਪਲ ਨੌਜਵਾਨ ਪੀੜ੍ਹੀ ਆਪਣੀਆਂ ਸਭਿਆਚਾਰਕ ਕਦਰਾਂ-ਕੀਮਤਾਂ ਨਾਲੋਂ ਟੁੱਟ ਰਹੀ ਹੈ। ਇਸ ਪੀੜ੍ਹੀ ਵਿਚ ਆਪਣੇ ਤੋਂ ਪਹਿਲੀ ਪੀੜ੍ਹੀ ਦੀ ਤਰ੍ਹਾਂ ਆਪਣੀ ਪਿੱਤਰੀ ਜ਼ਮੀਨ ਜਾਇਦਾਦ ਅਤੇ ਰਿਸ਼ਤਿਆਂ ਪ੍ਰਤੀ ਮੋਹ ਬਹੁਤ ਘੱਟ ਗਿਆ ਹੈ। ਪਰਵਾਸੀ ਜੀਵਨ ਵਿਚ ਜ਼ਿਆਦਾਤਰ ਲੋਕ ਪੂੰਜੀ ਦੀ ਦੌੜ ਵਿਚ ਇਸ ਕਦਰ ਭੱਜ ਰਹੇ ਹਨ ਕਿ ਉਨ੍ਹਾਂ ਕੋਲ ਆਪਣੇ ਰਿਸ਼ਤਿਆਂ ਨੂੰ ਸੰਭਾਲਣ ਅਤੇ ਉਨ੍ਹਾਂ ਨਾਲ ਆਪਣਾਪਨ ਜਤਾਉਣ ਦਾ ਸਮਾਂ ਹੀ ਨਹੀਂ ਹੈ ਜਿਸ ਕਰਕੇ ਸ਼ਮਸ਼ੇਰ ਸਿੰਘ ਵਰਗੇ ਪਾਤਰ ਜੋ ਆਪਣੇ ਪਰਿਵਾਰ ਨੂੰ ਇਕ ਛੱਤ ਹੇਠ ਵੱਸਦੇ ਦੇਖਣਾ ਚਾਹੁੰਦੇ ਹਨ ਅੰਤ ਵਿਦੇਸ਼ਾਂ ਵਿਚ ਬਹੁਤ ਤ੍ਰਾਸਦਿਕ ਸਥਿਤ ਨੂੰ ਹੰਡਾਉਂਦੇ ਨਜ਼ਰ ਆਉਂਦੇ ਹਨ।
ਕੀਵਰਡ (Keyword): ਮਾਨਵੀਂ ਰਿਸ਼ਤੇ, ਸਭਿਆਚਾਰ, ਕਦਰਾਂ-ਕੀਮਤਾਂ, ਪੂੰਜੀ, ਪਾੜਾ, ਸ਼ਰੀਕੇਬਾਜ਼ੀ, ਮੁਕਾਬਲੇਬਾਜ਼ੀ, ਆਰਥਿਕਤਾ, ਸਮਕਾਲ।
..
ISSN: 2583-9446 (Online)
ESTD: 2023
Frequency: Quarterly
DOI Prefix: 10.6.....
Impact Factor: 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.