Articles
Authors and Affiliations:
DOI: 10.64119/armaan.vol.3.issue2.18
DOI URL: https://doi.org/10.64119/armaan.vol.3.issue2.18
Published Date: 13-06-2025
Issue: Vol. 3 Issue. 2 (April-June 2025)
Download Published Paper (PDF)
Download Publication Certificate
Abstract (ਸਾਰ):
ਡਾ. ਅਤਰ ਸਿੰਘ ਪੰਜਾਬੀ ਸਾਹਿਤ ਚਿੰਤਨ ਦਾ ਵਿਲੱਖਣ ਹਸਤਾਖ਼ਰ ਹੈ। ਡਾ. ਅਤਰ ਸਿੰਘ ਤੋਂ ਪੂਰਵਲਾ ਸਾਹਿਤ ਚਿੰਤਨ ਆਰੰਭਿਕ ਪੜਾਅ ਜਿਸਨੂੰ ਪ੍ਰਭਾਵਵਾਦੀ, ਪ੍ਰਸ਼ੰਸਾਵਾਦੀ, ਆਦਰਸ਼ਵਾਦੀ ਕਿਹਾ ਜਾਂਦਾ ਸੀ ਰਾਹੀਂ ਸਫਰ ਤੈਅ ਕਰਦਾ ਮਾਰਕਸਵਾਦੀ-ਪ੍ਰਗਤੀਵਾਦੀ ਨਾਮਕਰਣ ਅਧੀਨ ਵਿਚਰਦਾ ਇਕ ਵਿਲੱਖਣ ਨੁਹਾਰ ਸਥਾਪਿਤ ਕਰ ਚੁੱਕਾ ਸੀ। ਡਾ. ਅਤਰ ਸਿੰਘ ਨੇ 1959 ਵਿਚ ਆਪਣੀ ਪ੍ਰਥਮ ਪੁਸਤਕ 'ਕਾਵਿ-ਅਧਿਐਨ' ਨਾਲ ਪੰਜਾਬੀ ਸਾਹਿਤ ਚਿੰਤਨ ਵਿਚ ਪ੍ਰਵੇਸ਼ ਕੀਤਾ। ਡਾ. ਅਤਰ ਸਿੰਘ ਨੇ ਵਿਭਿੰਨ ਸਿੱਧਾਂਤਕ ਆਧਾਰ ਅਪਣਾ ਕੇ ਚਿੰਤਨ ਦੀ ਗਤੀਸ਼ੀਲਤਾ ਦੀ ਪਛਾਣ ਕਰਵਾਈ। ਇਸ ਖੋਜ-ਪੱਤਰ ਦਾ ਉਦੇਸ਼ ਡਾ. ਅਤਰ ਸਿੰਘ ਦੀ ਪੁਸਤਕ 'ਸਮਦਰਸ਼ਨ' ਦੇ ਮਜ਼ਮੂਨ 'ਪਰੰਪਰਾ ਤੇ ਆਧੁਨਿਕਤਾ' ਨੂੰ ਅਧਾਰ ਬਣਾ ਕੇ ਵਿਭਿੰਨ ਸੰਕਲਪਾਂ ਜਿਵੇਂ ਪਰੰਪਰਾ, ਪਰੰਪਰਾਵਾਦ, ਆਧੁਨਿਕਤਾ, ਆਧੁਨਿਕਤਾਵਾਦ, ਸਮਕਾਲੀ, ਨਵੀਨ ਸਾਹਿਤ ਦੇ ਅਰਥ ਘੇਰਿਆਂ ਨੂੰ ਪਛਾਨਣ ਦਾ ਯਤਨ ਕਰਨਾ ਹੈ। ਜਿਸ ਦੁਆਰਾ ਪਰੰਪਰਾ ਅਤੇ ਆਧੁਨਿਕਤਾ ਨੂੰ ਸੰਮਿਲਨ ਰੂਪ ਵਿਚ ਸਮਝਣਯੋਗ ਬਣਾਇਆ ਜਾ ਸਕੇ। ਇਸ ਖੋਜ-ਪੱਤਰ ਦਾ ਉਦੇਸ਼ 'ਪਰੰਪਰਾ' ਸ਼ਬਦ ਨੂੰ ਨਾਂਹਮੁਖੀ ਅਰਥਾਂ ਵਿਚੋਂ ਬਾਹਰ ਕੱਢ ਕੇ ਸਕਾਰਾਤਮਕ ਅਰਥਾਂ ਦੀ ਪਹਿਚਾਣ ਕਰਵਾਉਣਾ ਹੈ।
ਕੀਵਰਡ (Keyword): ਪਰੰਪਰਾ, ਪਰੰਪਰਾਵਾਦ, ਆਧੁਨਿਕਤਾ, ਆਧੁਨਿਕਤਾਵਾਦ, ਪੁਰਾਤਨ ਸਾਹਿਤ, ਸਮਕਾਲੀ ਸਾਹਿਤ।