Articles
Authors and Affiliations:
DOI: 10.64119/armaan.vol.3.issue2.17
DOI URL: https://doi.org/10.64119/armaan.vol.3.issue2.17
Published Date: 13-06-2025
Issue: Vol. 3 Issue. 2 (April-June 2025)
Download Published Paper (PDF)
Download Publication Certificate
Abstract (ਸਾਰ):
ਸਾਕਾਦਾਰੀ ਸਮਾਜਿਕ ਸੰਬੰਧਾਂ ਦਾ ਅਜਿਹਾ ਤਾਣਾ ਹੈ ਜੋ ਰਿਸ਼ਤਿਆਂ ਨੂੰ ਇੱਕ ਸਾਰ ਅਤੇ ਸੰਗਠਿਤ ਪੈਟਰਨ ਦਿੰਦਾ ਹੋਇਆ ਇਹਨਾਂ ਨੂੰ ਅਧਿਕਾਰਾਂ ਅਤੇ ਕਰਤੱਵਾਂ ਨਾਲ ਸੰਬੰਧਿਤ ਕਰਕੇ ਇਕ ਲੜੀ ਵਿਚ ਪਰੋ ਦਿੰਦਾ ਹੈ। ਇਹ ਸਾਕਾਦਾਰੀ ਪ੍ਣਾਲੀ ਰਿਸ਼ਤਿਆਂ ਦਾ ਆਧਾਰ ਸਿਰਜਦੀ ਹੈ ਜਿੱਥੋਂ ਸਾਕ ਸਕੀਰੀਆਂ ਦਾ ਇਤਿਹਾਸ ਚੱਲਣਾ ਆਰੰਭ ਹੁੰਦਾ ਹੈ। ਸਾਕਾਦਾਰੀ ਸੰਬੰਧਾਂ ਦੀ ਪ੍ਰਣਾਲੀ ਸਮਾਜਿਕ ਪ੍ਬੰਧ ਦੀ ਸਭ ਤੋਂ ਮਹੱਤਵਪੂਰਨ ਪ੍ਣਾਲੀ ਹੁੰਦੀ ਹੈ। ਮਨੁੱਖ ਦੀ ਹਰ ਯੋਗਤਾ ਅਤੇ ਸਮਰੱਥਾ ਉਸ ਦੀ ਸਮਾਜਿਕ ਹੋਂਦ ਉੱਪਰ ਨਿਰਭਰ ਕਰਦੀ ਹੈ। ਇਹ ਸੰਬੰਧ ਵੱਖ-ਵੱਖ ਸੱਭਿਆਚਾਰਕ ਕੀਮਤਾਂ ਸਿਰਜਦੇ ਹੋਏ ਆਪਣਾ ਕਾਰਜ ਕਰਦੇ ਰਹਿੰਦੇ ਹਨ ਅਤੇ ਸਮਾਜ ਨੂੰ ਸਹੀ ਦਿਸ਼ਾ ਵੱਲ ਤੋਰਨ ਲਈ ਆਧਾਰ ਭੂਮੀ ਦਾ ਕੰਮ ਕਰਦੇ ਹਨ। ਸਮਾਜਿਕ ਬੰਧਨਾਂ ਰਾਹੀਂ ਪਰਿਵਾਰ ਹੋਂਦ ਵਿੱਚ ਆਉਂਦਾ ਹੈ ਅਤੇ ਇਸ ਤੋਂ ਅੱਗੇ ਹੋਰ ਰਿਸ਼ਤੇ ਹੋਂਦ ਵਿੱਚ ਆਉਂਦੇ ਹਨ। ਸਾਹਿਤ ਜਦੋਂ ਮਨੁੱਖੀ ਮਨ ਦਾ ਵਰਨਣ ਕਰਦਾ ਹੈ ਤਾਂ ਉਸ ਸਮੇਂ ਇਹ ਮਨੁੱਖੀ ਰਿਸ਼ਤਿਆਂ ਤੋਂ ਅਭਿੱਜ ਨਹੀਂ ਰਹਿ ਸਕਦਾ। ਫਿਰ ਲੋਕ ਸਾਹਿਤ ਤਾਂ ਹੈ ਹੀ ਨਿਰੋਲ ਮਨੁੱਖੀ ਭਾਵਨਾਵਾਂ ਦਾ ਪ੍ਰਗਟਾਅ। ਲੋਕ ਸਾਹਿਤ ਦਾ ਹੀ ਇਕ ਰੂਪ ਹਨ -ਲੋਕ ਗੀਤ। ਲੋਕ ਗੀਤ ਮਨੁੱਖੀ ਜ਼ਿੰਦਗੀ ਦੇ ਸੱਚ ਨੂੰ ਬਿਆਨਦੇ ਹਨ। ਲੋਕ ਗੀਤਾਂ ਦੇ ਵੱਖ-ਵੱਖ ਰੂਪਾਂ ਵਿੱਚ ਲੋਰੀਆਂ, ਸੁਹਾਗ, ਘੋੜੀਆਂ, ਟੱਪੇ, ਬੋਲੀਆਂ, ਛੰਦ-ਪਰਾਗੇ, ਕੀਰਨੇ, ਅਲਾਹੁਣੀਆਂ ਆਦਿ ਸ਼ਾਮਿਲ ਹਨ। ਜਿੱਥੇ ਲੋਰੀਆਂ, ਸੁਹਾਗ, ਘੋੜੀਆਂ ਆਦਿ ਖੁਸ਼ੀ ਦੇ ਮੌਕਿਆ ਨਾਲ ਸੰਬੰਧਿਤ ਹਨ ਉੱਥੇ ਕੀਰਨੇ ਤੇ ਅਲਾਹੁਣੀਆਂ ਦਾ ਸੰਬੰਧ ਮੌਤ ਵਰਗੇ ਦੁਖਦਾਈ ਸਮੇਂ ਨਾਲ ਹੈ। ਇਸ ਪੇਪਰ ਦਾ ਮੌਤ ਨਾਲ ਸੰਬੰਧਿਤ ਕੀਰਨਿਆਂ ਰਾਹੀਂ ਵੱਖ ਵੱਖ ਸੱਭਿਆਚਾਰਕ ਤੇ ਸਮਾਜਿਕ ਭੂਮਿਕਾਵਾਂ ਵਿੱਚ ਸਾਕਾਦਾਰੀ ਸੰਬੰਧਾਂ ਨੂੰ ਪਛਾਣਨਾ ਹੈ।
ਕੀਵਰਡ (Keyword): ਸਾਕਾਦਾਰੀ, ਕੀਰਨੇ, ਦੁੱਖ, ਪੀੜਾ, ਵਿਛੋੜਾ, ਸਮਾਜਿਕ, ਸਭਿਆਚਾਰਿਕ ਭੂਮਿਕਾ।