Articles
Authors and Affiliations:
DOI: 10.64119/armaan.vol.3.issue2.16
DOI URL: https://doi.org/10.64119/armaan.vol.3.issue2.16
Published Date: 13-06-2025
Issue: Vol. 3 Issue. 2 (April-June 2025)
Download Published Paper (PDF)
Download Publication Certificate
Abstract (ਸਾਰ):
ਖ਼ਾਲਿਦ ਹੁਸੈਨ ਡੋਗਰੀ ਸਭਿਆਚਾਰ ਨਾਲ ਸੰਬੰਧ ਰੱਖਣ ਵਾਲਾ ਪੰਜਾਬੀ ਵਿਚ ਕਹਾਣੀਆਂ ਲਿਖਣ ਵਾਲਾ ਇਕ ਪ੍ਰਸਿੱਧ ਕਹਾਣੀਕਾਰ ਹੈ। ਖ਼ਾਲਿਦ ਹੁਸੈਨ ਕਸ਼ਮੀਰ ਸੰਕਟ ਤੋਂ ਪੈਦਾ ਹੋਈਆਂ ਸਮੱਸਿਆਵਾਂ ਅਤੇ ਭਾਰਤ-ਪਾਕ ਸੰਬੰਧਾਂ ਦੀ ਪੇਸ਼ਕਾਰੀ ਕਰਨ ਕਰਕੇ ਪੰਜਾਬੀ ਕਹਾਣੀ ਜਗਤ ਵਿੱਚ ਇਕ ਵਿਲੱਖਣ ਸਥਾਨ ਰੱਖਦਾ ਹੈ। ਉਸਨੇ ਅੱਖੀ ਦੇਖੇ ਅਤੇ ਹੱਡੀ ਹੰਢਾਏ ਸੱਚ ਨੂੰ ਆਪਣੀ ਕਹਾਣੀ ਸਿਰਜਣਾ ਦਾ ਆਧਾਰ ਬਣਾਇਆ ਹੈ। ਉਸਨੇ ਆਪਣੇ ਕਹਾਣੀ ਸੰਗ੍ਰਹਿ ‘ਸੂਲਾਂ ਦਾ ਸਾਲਣੂ’ ਵਿੱਚ ਸ਼ਾਮਲ ਕਹਾਣੀਆਂ ਵਿੱਚ ਕਸ਼ਮੀਰ ਸੰਕਟ ਨੂੰ ਨਿਰੋਲ ਰਾਜਸੀ ਸਮੱਸਿਆਵਾਂ ਵੱਜੋਂ ਚਿਤਰਿਆ ਹੈ। ਉਸਨੇ ਹਰ ਰੋਜ ਦੀ ਜ਼ਿੰਦਗੀ ਵਿਚ ਡਿੱਗ ਰਹੀਆਂ ਕਦਰਾਂ-ਕੀਮਤਾਂ ਦੀ ਅਤੇ ਭਾਈਚਾਰਕ ਸਾਂਝ ਆਲੋਪ ਹੋ ਜਾਣ ਦੀ ਬਾਤ ਪਾਈ ਹੈ। ਉਹ ਆਰਥਿਕ, ਸਾਮਾਜਿਕ ਅਤੇ ਰਾਜਨੀਤਿਕ ਸਥੀਤਿਆਂ ਦੀ ਪੇਸ਼ਕਾਰੀ ਕਰਦਾ ਹੋਇਆ ਸਥਿਤੀ ਵਿਸ਼ੇਸ ਤੋਂ ਉਤਪੰਨ ਦਰਦ ਸੰਤਾਪ ਨੂੰ ਗਹਿਰੇ ਮਾਨਵੀ ਸੰਦਰਭਾਂ ਵਿੱਚ ਚਿਤਰਦਾ ਹੈ। ਉਸ ਦੀਆਂ ਕਹਾਣੀਆਂ ਮਨੁੱਖੀ ਚਿਤਰਕ ਉਸਾਰੀ ਲਈ ਅਤੇ ਮਾਨਸਿਕ ਤੱਸਲੀ ਲਈ ਪੂੰਜੀਵਾਦੀ ਸਮਾਜ ਦੀਆਂ ਕਦਰਾਂ ਕੀਮਤਾਂ ਦਾ ਨਿਰਾਰਥਕ ਭੂਮਿਕਾ ਨਿਭਾਉਣਾ ਇਸ ਸਮਾਜ ਦੇ ਅਸਲ ਯਥਾਰਥ ਦੀ ਝਾਕੀ ਨੂੰ ਪੇਸ਼ ਕਰਦੀਆਂ ਹਨ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਕਹਾਣੀਕਾਰ ਨੇ ਇਸ ਕਹਾਣੀ ਸੰਗ੍ਰਹਿ ਵਿੱਚ ਧਰਮ ਨਿਰਪੱਖ ਮਾਨਵਵਾਦੀ ਦ੍ਰਿਸ਼ਟੀਕੋਣ ਤੋਂ ਇਤਿਹਾਸ ਦੀ ਬਹੁਤ ਵੱਡੀ ਤ੍ਰਾਸਦੀ ਨੂੰ ਪੇਸ਼ ਕੀਤਾ ਹੈ। ਲੋਕਾਂ ਦੁਆਰਾ ਭੋਗਿਆ ਸੰਤਾਪ, ਹਾਕਮ ਜਮਾਤ ਵੱਲ੍ਹੋਂ ਦਿੱਤੇ ਤਸੀਹੇ, ਉਸ ਸਮੇਂ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਹਾਲਾਤ ਅਤੇ ਲੋਕਾਂ ਦੀਆਂ ਮਜਬੂਰੀਆਂ, ਟੁੱਟਦਾ ਹੋਇਆ ਭਾਈਚਾਰਾ, ਨਫ਼ਰਤ, ਆਤੰਕਵਾਦ ਅਤੇ ਪੁਲਿਸ ਦੇ ਅਣਮਨੁੱਖੀ ਵਿਵਹਾਰ ਅਤੇ ਉਸ ਸਮੇਂ ਦੇ ਸਮਾਜ ਦੀ ਯਥਾਰਥਕ ਤਸਵੀਰ ਨੂੰ ਖ਼ਾਲਿਦ ਹੁਸੈਨ ਇਸ ਸੰਗ੍ਰਹਿ ਦੀਆਂ ਕਹਾਣੀਆਂ ਰਾਹੀਂ ਸਾਡੇ ਸਾਹਮਣੇ ਲਿਆਉਂਦਾ ਹੈ।
ਕੀਵਰਡ (Keyword): ਪੰਜਾਬੀ ਸਾਹਿਤ, ਖ਼ਾਲਿਦ ਹੁਸੈਨ, ਕਹਾਣੀ, ਸੂਲਾਂ ਦਾ ਸਾਲਣੁ, ਸਮਾਜ ਸਭਿਆਚਾਰ, ਸਮਾਜਿਕ।