Articles
Authors and Affiliations:
DOI: 10.64119/armaan.vol.3.issue2.11
DOI URL: https://doi.org/10.64119/armaan.vol.3.issue2.11
Published Date: 13-06-2025
Issue: Vol. 3 Issue. 2 (April-June 2025)
Download Published Paper (PDF)
Download Publication Certificate
Abstract (ਸਾਰ):
ਕਹਾਣੀ ਇਕ ਅਜਿਹੀ ਕਲਾ ਹੈ ਜਿਹੜੀ ਆਦਿ ਕਾਲ ਤੋਂ ਸ਼ੁਰੂ ਹੋ ਕੇ ਮੌਜੂਦਾ ਸਮੇਂ ਵਿਚ ਵੀ ਆਪਣੀ ਨਿਵੇਕਲੀ ਪਛਾਣ ਰੱਖਦੀ ਹੈ। ਕਹਾਣੀ ਸਿਰਫ ਮਨੋਰੰਜਨ ਨਹੀਂ ਕਰਦੀ, ਇਹ ਮਨੁੱਖ ਦੇ ਅੰਦਰ ਦੀ ਸੂਝ-ਬੂਝ ਨੂੰ ਵਧੇਰੇ ਪ੍ਰਫੂਲਿਤ ਕਰਦੀ ਹੈ, ਵਿਵੇਕਸ਼ੀਲ ਅਤੇ ਸੁਹਿਰਦ ਬਣਾਉਦੀਂ ਹੈ। ਏਸੇ ਕਰਕੇ, ਕਹਾਣੀ ਦੀ ਮਹਾਨਤਾ ਅੰਤਰਰਾਸ਼ਟਰੀ ਪੱਧਰ ਦੇ ਸਾਹਿਤ ਅੰਦਰ ਵੀ ਰੂਪਮਾਨ ਹੈ। ਸੋ, ਉਪਰੋਕਤ ਪਰਚੇ ਦਾ ਆਧਾਰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਕਲਾ ਨੂੰ ਬਣਾਇਆ ਹੈ, ਜਿਸ ਦੀਆਂ ਕਹਾਣੀਆਂ ਜੀਵਨ ਦੀਆਂ ਸਧਾਰਨ ਪ੍ਰਸਥਿਤੀਆਂ ਰਾਹੀਂ ਹੁੰਦੀਆਂ ਹੋਈਆਂ ਜਿੱਥੇ ਵਿਅੰਗਮਈ ਅਤੇ ਗੁੱਝੇ ਅਰਥਾਂ ਵੱਲ ਸੰਕੇਤ ਕਰ ਜਾਂਦੀਆਂ ਹਨ ਉੱਥੇ ਪਾਠਕ ਨੂੰ ਮੁੜ ਤੋਂ ਤਰੋਂ-ਤਾਜਾ ਕਰ ਜਾਂਦੀਆਂ ਹਨ, ਏਨੀ ਸਰਲਤਾ ਅਤੇ ਸਪੱਸ਼ਟਤਾ ਭਾਵੇਂ ਅੱਜ ਵੀ ਉੱਤਰ-ਅਧੁਨਿਕਤਾ ਅਤੇ ਏ ਆਈ ਟੈਕਨੀਕ ਦੇ ਯੁੱਗ ਵਿਚ ਕਹਾਣੀ ਸਿਖਰਾਂ ਵੱਲ ਵੱਧ ਰਹੀ ਹੈ। ਅਜੋਕੀ ਕਹਾਣੀ ਨਵੇਂ ਦਿਸਹੱਦਿਆਂ ਤੋਂ ਹੁੰਦੀ ਹੋਈ ਬੜੀ ਆਸਮੰਦ ਪ੍ਰਤੀਤ ਹੁੰਦੀ ਹੈ, ਭਾਵ ਕਿ ਕਹਾਣੀ ਦਾ ਭਵਿੱਖ ਉਜਲਾ ਹੈ, ਕਹਾਣੀ ਅੰਦਰਲੀ ਇਕ ਨਵੀਂ ਚੇਤਨਾ ਸੁਚੇਤ-ਅਚੇਤ ਪੱਧਰ ਤੇ ਪਾਠਕ ਨੂੰ ਆਪਣੇ ਨਾਲ ਲੈ ਤੁਰਦੀ ਹੈ। ਇਸ ਕਰਕੇ, ਕਹਾਣੀ ਸਾਹਿਤ ਦਾ ਇਕ ਅਜਿਹਾ ਰੂਪ ਹੈ ਜਿਹੜਾ ਸਮੇਂ ਦੇ ਨਾਲ ਆਪਣੇ ਅੰਦਰ ਅਥਾਹ ਪਰਿਵਰਤਨ ਕਹਿਣ ਦੇ ਅੰਦਾਜ ਵਿਚ ਵਿਸ਼ੇਸ਼ ਬਦਲਾਵ ਲਿਆਇਆ ਉਥੇ ਨਵੀਂ ਚੇਤਨਾ ਅਤੇ ਨਵੇਂ ਦਿੱਸਹੱਦਿਆਂ ਨੂੰ ਉਘਾੜਦਾ, ਉਸਾਰਦਾ, ਸਵਾਰਦਾ ਪ੍ਰਤੀਤ ਹੁੰਦਾ ਹੈ।
ਕੀਵਰਡ (Keyword): ਪੰਜਾਬੀ ਸਾਹਿਤ, ਕਹਾਣੀ ਕਲਾ, ਕੁਲਵੰਤ ਸਿੰਘ ਵਿਰਕ, ਪੇਂਡੂ ਜੀਵਨ, ਮਨੁੱਖੀ ਵੇਦਨਾ ਕਦਰਾਂ-ਕੀਮਤਾਂ।