Articles
Authors and Affiliations:
DOI: 10.64119/armaan.vol.3.issue2.10
DOI URL: https://doi.org/10.64119/armaan.vol.3.issue2.10
Published Date: 13-06-2025
Issue: Vol. 3 Issue. 2 (April-June 2025)
Download Published Paper (PDF)
Download Publication Certificate
Abstract (ਸਾਰ):
‘ਕਥਾ ਕਹੋ ਉਰਵਸ਼ੀ’ ਨਾਵਲ ਦਾਰਸ਼ਨਿਕ ਸਰੋਕਾਰਾਂ ਦੀ ਵਿਆਖਿਆ ਸਮਾਜ ਸਭਿਆਚਾਰਕ ਪਰਿਪੇਖ ਵਿਚ ਕਰਦਾ ਹੈ। ਨਾਵਲ ਵਿਚ ਜੀਵਨ ਨਾਲ ਜੁੜੇ ਸੁਆਲਾਂ ਨੂੰ ਸਮਾਜ, ਦਰਸ਼ਨ ਤੇ ਸਭਿਆਚਾਰ ਦੇ ਪ੍ਰਸੰਗ ਵਿਚ ਪੜਚੋਲਿਆ ਗਿਆ ਹੈ। ਜੀਵਨ ਵਿਚ ਮਨੁੱਖ ਅਨੇਕ ਘਟਨਾਵਾਂ, ਵਸਤਾਂ ਅਤੇ ਵਰਤਾਰਿਆਂ ਨਾਲ ਜੂਝਦਾ ਹੈ। ਇਹ ਵਰਤਾਰੇ ਮਨੁੱਖ ਦੀ ਸਮਝ ਤੋਂ ਪਰੇ ਵੀ ਹੋ ਸਕਦੇ ਹਨ। ਮਨੁੱਖ ਜਨਮ,ਮੌਤ,ਸੱਚ,ਕਰਮ,ਧਰਮ ਦੀ ਪ੍ਰਕਿਰਤੀ ਨੂੰ ਹਰ ਕਾਲ ਵਿਚ ਨਿਰਧਾਰਤ ਕਰਨ ਦਾ ਦਾਅਵਾ ਕਰਦਾ ਹੈ ਪਰ ਉਹ ਇਹਨਾਂ ਦਾ ਸਟੀਕ ਉੱਤਰ ਲੱਭਣ ਵਿਚ ਹਮੇਸ਼ਾ ਨਾ-ਕਾਮਯਾਬ ਰਿਹਾ ਹੈ। ਨਾਵਲ ਵਿਚ ਇਹਨਾਂ ਸੰਕਲਪਾਂ ਦੀ ਵਿਆਖਿਆ ਪੰਜਾਬੀ ਸਮਾਜ ਤੇ ਸਭਿਆਚਾਰ ਦੇ ਪ੍ਰਸੰਗ ਵਿਚ ਹੋਈ ਹੈ। ਇਸ ਪੇਪਰ ਵਿਚ ਜੀਵਨ ਤੇ ਮੌਤ ਦੇ ਸੰਕਲਪਾਂ ਦੀ ਵਿਹਾਰਕ ਰੂਪ ਵਿਚ ਮਹੱਤਤਾ ਨੂੰ ਨਾਵਲ ਦੇ ਪ੍ਰਸੰਗ ਵਿਚ ਵਾਚਿਆ ਗਿਆ ਹੈ। ਨਾਵਲ ਵਿਚ ਮੌਤ ਦੀ ਭਿਅੰਕਰਤਾ ਨੂੰ ਪੇਸ਼ ਕੀਤਾ ਹੈ। ਮੌਤ ਕਾਰਨ ਸਮਾਜਿਕ ਰਿਸ਼ਤਿਆਂ ਵਿਚ ਉਪਜੀ ਪੀੜਾ ਦਾ ਦੁਖਾਂਤ ਨਾਵਲ ਸਿਰਜਦਾ ਹੈ।
ਕੀਵਰਡ (Keyword): ਦਰਸ਼ਨ, ਸਮਾਜ, ਸਭਿਆਚਾਰ, ਜੀਵਨ, ਮੌਤ, ਸਰੋਕਾਰ।