ISSN: 2583-9446 (O)
DOI Prefix: 10.64119
Journal Impact Factor : 4.67 (RPRI)
editor@armaan.org.in
+91 9413652646
Contact Us
Authors and Affiliations:
DOI: 10.64119/armaan.vol.3.issue2.09
DOI URL: https://doi.org/10.64119/armaan.vol.3.issue2.09
Abstract (ਸਾਰ):
ਭਾਰਤੀ ਸਮਾਜ ਅੰਦਰ ਔਰਤ ਦੀ ਸਥਿਤੀ ਨੂੰ ਵੱਖ-ਵੱਖ ਪੱਖਾਂ ਤੋਂ ਪੇਸ਼ ਕੀਤਾ ਗਿਆ ਹੈ। ਵੱਖ-ਵੱਖ ਦੌਰਾਂ ਅੰਦਰ ਉਸਦੀ ਵਿਅਕਤੀਗਤ ਪਹਿਚਾਣ, ਸਮਾਜਿਕ ਭੂਮਿਕਾ ਅਤੇ ਉਸਦੇ ਮਾਨਵੀ ਅਧਿਕਾਰਾਂ ਦੀ ਪਛਾਣ ਲਈ ਪ੍ਰਮੁੱਖ ਪੰਜਾਬੀ ਕਹਾਣੀਆਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ। ਔਰਤ ਹੋਂਦ ਦੇ ਵਿਭਿੰਨ ਮਸਲਿਆਂ ਅਤੇ ਸਮੱਸਿਆਵਾਂ ਨੂੰ ਸਮਝਣ ਲਈ ਉਪ ਵਰਗਾਂ ਵਿਚ ਵੰਡ ਕਰਕੇ ਵਿਚਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼ਹਿਰੀ ਔਰਤ ਅਤੇ ਪੇਂਡੂ ਔਰਤ ਦੀ ਸਥਿਤੀ ਅਤੇ ਸਮੱਸਿਆਵਾਂ ਨੂੰ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਪੱਖ ਤੋਂ ਵਿਚਾਰਿਆ ਗਿਆ ਹੈ। ਸਿੱਖਿਆਂ ਦੇ ਅਧਿਕਾਰ, ਕਾਨੂੰਨੀ ਹੱਕ ਅਤੇ ਆਰਥਿਕ ਆਜ਼ਾਦੀ ਨੇ ਔਰਤ ਨੂੰ ਆਪਣੀ ਸੁਤੰਤਰ ਹੋਂਦ ਬਣਾਉਣ ਲਈ ਜਾਗ੍ਰਿਤ ਕੀਤਾ ਹੈ। ਭਾਰਤੀ ਸਮਾਜ ਇਕ ਪੁਰਸ਼ ਪ੍ਰਧਾਨ ਸਮਾਜ ਹੋਣ ਕਾਰਨ ਔਰਤ ਨੂੰ ਹਮੇਸ਼ਾਂ ਦੂਜੇ ਦਰਜੇ ਦੀ ਨਾਗਰਿਕ ਮੰਨਦਾ ਆਇਆ ਹੈ ਪ੍ਰੰਤੂ ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ। ਸਮੇਂ ਅਤੇ ਸਥਿਤੀਆਂ ਦੇ ਬਦਲਾਅ ਕਾਰਨ ਔਰਤ ਦੀ ਸੋਚ ਅੰਦਰ ਨਿਰੰਤਰ ਪਰਿਵਰਤਨ ਵਾਪਰ ਰਿਹਾ ਹੈ। ਇਸ ਕਰਕੇ ਹੁਣ ਉਸਨੇ ਆਪਣੇ ਸੁਤੰਤਰ ਅਸਤਿਤਵ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਖੋਜ ਪੱਤਰ ਔਰਤ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਭੂਮਿਕਾ ਨੂੰ ਨਵੀਨ ਪ੍ਰਸੰਗ ਵਿਚ ਦੇਖਦਾ ਹੈ ਅਤੇ ਇਹ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਸ ਤਰ੍ਹਾਂ ਔਰਤ ਹੁਣ ਸਿਰਫ਼ ਘਰ ਦੀ ਚਾਰਦੀਵਾਰੀ ਤੱਕ ਹੀ ਸੀਮਿਤ ਨਹੀਂ ਰਹੀ, ਸਗੋਂ ਹਰ ਖੇਤਰ ਵਿਚ ਮਰਦ ਦੇ ਬਰਾਬਰ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ। ਇਹ ਖੋਜ ਪੱਤਰ ਔਰਤ ਹੋਂਦ ਦੇ ਮਸਲਿਆਂ ਉੱਤੇ ਕੇਂਦਰਿਤ ਹੈ।
ਕੀਵਰਡ (Keyword): ਔਰਤ ਦੀ ਸਥਿਤੀ, ਜਾਤੀਗਤ ਵਿਤਕਰਾ, ਲਿੰਗਕ ਵਿਤਕਰਾ, ਇੱਛਾਵਾਂ ਦਾ ਦਮਨ, ਔਰਤ ਜਾਗ੍ਰਿਤੀ।
..
ISSN: 2583-9446 (Online)
ESTD: 2023
Frequency: Quarterly
DOI Prefix: 10.6.....
Impact Factor: 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.