Articles
Authors and Affiliations:
DOI: 10.64119/armaan.vol.3.issue2.08
DOI URL: https://doi.org/10.64119/armaan.vol.3.issue2.08
Published Date: 13-06-2025
Issue: Vol. 3 Issue. 2 (April-June 2025)
Download Published Paper (PDF)
Download Publication Certificate
Abstract (ਸਾਰ):
ਸਿੱਖ ਇਤਿਹਾਸ ਮੁੱਢ ਤੋਂ ਹੀ ਬੇਮਿਸਾਲ ਕੁਰਬਾਨੀਆਂ, ਅਡੋਲਤਾ ਅਤੇ ਨਿਆਂ ਪਸੰਦ ਸਿਧਾਂਤਾਂ ਦੀ ਪ੍ਰਤੀਕ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀ ਸੰਸਾਰਕ ਸੋਚ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਨੇ ਜਿਥੇ ਸਮਾਜਕ ਨਿਆਂ ਦੀ ਸਥਾਪਨਾ ਕੀਤੀ, ਓਥੇ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੋਈ ਸ਼ਹਾਦਤਾਂ ਦੀ ਪਰੰਪਰਾ ਨੇ ਸਿੱਖ ਇਤਿਹਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਇਸ ਪਰੰਪਰਾ ਵਿਚ ਇੱਕ ਮਹੱਤਵਪੂਰਨ ਚਿਹਰਾ ਭਾਈ ਜੈਤਾ (ਜੀਵਨ ਸਿੰਘ) ਦਾ ਹੈ। ਜਿਸ ਨੂੰ ਇਤਿਹਾਸਕਾਰਾਂ ਤੇ ਸਾਹਿਤਕਾਰਾਂ ਵਲੋਂ ਬਣਦਾ ਸਨਮਾਨ ਨਹੀਂ ਦਿੱਤਾ ਗਿਆ। ਭਾਈ ਜੈਤਾ (ਜੀਵਨ ਸਿੰਘ) ਨੇ ਗੁਰੂ ਘਰ ਅਤੇ ਸਿੱਖ ਧਰਮ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ। ਉਸਦੀ ਸ਼ਹਾਦਤ ਅਤੇ ਸੇਵਾ ਨੂੰ ਬਲਦੇਵ ਸਿੰਘ ਦੇ ਇਤਿਹਾਸਕ ਨਾਵਲ ‘ਪੰਜਵਾਂ ਸਾਹਿਬਜ਼ਾਦਾ’ ਰਾਹੀਂ ਇੱਕ ਨਵੀਂ ਪਛਾਣ ਮਿਲੀ ਹੈ।
ਕੀਵਰਡ (Keyword): ਭਾਈ ਜੈਤਾ, ਨਾਇਕ, ਨਿਡਰ ਯੋਧਾ, ਅਦੁੱਤੀ ਸ਼ਹਾਦਤ, ਪੰਜਵਾਂ ਸਾਹਿਬਜ਼ਾਦਾ, ਅੰਗ ਰੱਖਿਅਕ, ਕੁਸ਼ਲ ਸੈਨਾਪਤੀ।