Articles
Authors and Affiliations:
DOI: 10.64119/armaan.vol.3.issue2.07
DOI URL: https://doi.org/10.64119/armaan.vol.3.issue2.07
Published Date: 13-06-2025
Issue: Vol. 3 Issue. 2 (April-June 2025)
Download Published Paper (PDF)
Download Publication Certificate
Abstract (ਸਾਰ):
ਤੁਲਨਾਤਮਕ ਅਧਿਐਨ ਕਿਸੇ ਵਿਚਾਰ, ਵਸਤੂ, ਸੰਕਲਪ ਜਾਂ ਵਰਤਾਰੇ ਨੂੰ ਚਾਰੇ ਦਿਸ਼ਾਵਾਂ ਤੋਂ ਸਮਝਣ ਜਾਣਨ ਦੀ ਕਾਰਗਰ ਵਿਧੀ ਹੈ। ਵਿਸ਼ੇਸ਼ ਕਰਕੇ ਸਾਹਿਤਕ ਵਿਧਾਵਾਂ ਨੂੰ ਇਤਿਹਾਸਕ, ਸੰਰਚਨਾ ਅਤੇ ਥੀਮਕ ਪੱਖ ਤੋਂ ਜਾਣਨ ਲਈ ਤੁਲਨਾਤਮਕ ਵਿਧੀ ਢੁਕਵਾਂ ਸੰਦ ਹੈ। ਇਸ ਖੋਜ ਕਾਰਜ ਵਿਚ ਮਿੰਨੀ ਕਹਾਣੀ ਦੀ ਸਰਵਪੱਖੀ ਸਮਝ ਲਈ ਮਿੰਨੀ ਕਹਾਣੀ ਨੂੰ ਦੂਜੇ ਗਲਪੀ ਰੂਪਾਂ ਨਾਵਲ, ਨਿੱਕੀ ਕਹਾਣੀ ਅਤੇ ਨਾਵਲੈੱਟ ਨਾਲ ਤੁਲਨਾਅ ਕੇ ਵਿਚਾਰਿਆ ਗਿਆ ਹੈ। ਮਿੰਨੀ ਕਹਾਣੀ ਨਵਾਂ ਗਲਪੀ ਰੂਪਾਕਾਰ ਹੋਣ ਕਰਕੇ ਇਸ ਦੀ ਕੋਈ ਸੰਪੂਰਨ ਪਰਿਭਾਸ਼ਾ ਹਾਲੇ ਤੱਕ ਪ੍ਰਾਪਤ ਨਹੀਂ ਹੈ। ਭਾਵੇ ਅੰਤਿਮ ਪਰਿਭਾਸ਼ਾ ਅਸੰਭਵ ਹੈ ਪ੍ਰੰਤੂ ਮਿੰਨੀ ਕਹਾਣੀ ਦੀ ਕਲਾਤਮਕਤਾ, ਇਸ ਦਾ ਸ਼ਿਲਪ ਵਿਧਾਨ ਅਤੇ ਇਸ ਲਈ ਵਰਤੇ ਜਾ ਸਕਣ ਵਾਲੇ ਵਿਸ਼ਾ-ਵਸਤੂ ਦਾ ਜਾਇਜ਼ਾ ਲੈਣ ਲਈ ਇਸ ਨੂੰ ਦੂਜੇ ਪ੍ਰਚੱਲਤ ਗਲਪੀ ਰੂਪਾਕਾਰਾਂ ਨਾਲ ਤੁਲਨਾਇਆ ਗਿਆ ਹੈ ਅਤੇ ਮਿੰਨੀ ਕਹਾਣੀ ਦਾ ਗਲਪ ਸੰਸਾਰ ਵਿਚ ਸਥਾਨ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਖੋਜ ਕਾਰਜ ਲਈ ਖੋਜ ਦੀ ਮਿਸ਼ਰਿਤ ਵਿਧੀ (Mixed Methodology) ਦੀ ਵਰਤੋਂ ਕੀਤੀ ਗਈ ਹੈ ਜਿਸ ਤਹਿਤ ਗਿਣਾਤਮਕ ਵਿਧੀ (Quantitative Method) ਰਾਹੀਂ ਮਿੰਨੀ ਕਹਾਣੀ ਦੀ ਇਤਿਹਾਸਕ ਰੂਪ-ਰੇਖਾ ਨੂੰ ਜਾਣਿਆ ਗਿਆ ਹੈ। ਗੁਣਾਤਮਕ ਵਿਧੀ (Qualitative Method) ਰਾਹੀਂ ਮਿੰਨੀ ਕਹਾਣੀ ਦੇ ਸ਼ਿਲਪ ਵਿਧਾਨ ਨੂੰ ਜਾਣਿਆ ਗਿਆ ਹੈ। ਇਸ ਖੋਜ ਕਾਰਜ ਲਈ ਬੁਨਿਆਦੀ ਰੂਪ ਵਿਚ ਤੁਲਨਾਤਮਕ ਵਿਧੀ (Comparative Method) ਦੀ ਵਰਤੋਂ ਹੋਈ ਹੈ।
ਕੀਵਰਡ (Keyword): ਮਿੰਨੀ ਕਹਾਣੀ, ਨਿੱਕੀ ਕਹਾਣੀ, ਨਾਵਲ, ਨਾਵਲੈੱਟ, ਤੁਲਨਾਤਮਕ ਸਾਹਿਤ, ਵਿਧੀ, ਟੈਕਨਾਲੋਜੀ, ਲਘੂ ਵਾਰਤਕ, ਲਿਖਤ।