ISSN: 2583-9446 (O)
DOI Prefix: 10.64119
Journal Impact Factor : 4.67 (RPRI)
editor@armaan.org.in
+91 9413652646
Contact Us
Authors and Affiliations:
DOI: 10.64119/armaan.vol.3.issue2.06
DOI URL: https://doi.org/10.64119/armaan.vol.3.issue2.06
Abstract (ਸਾਰ):
ਬਾਬਾ ਜੋਗੀਪੀਰ ਜੀ ਦਾ ਵੱਡਾ ਮੇਲਾ ਪਿੰਡ ਰੱਲਾ, ਜਿਲ੍ਹਾ ਮਾਨਸਾ (ਪੰਜਾਬ) ਵਿੱਚ ਸਾਲ ਵਿੱਚ ਦੋ ਵਾਰ ਭਾਦਰੋਂ (ਸਤੰਬਰ) ਅਤੇ ਚੇਤ (ਅਪ੍ਰੈਲ) ਮਹੀਨੇ ਦੇ ਚਾਨਣੇ ਪੱਖ ਦੀ ਤੀਜ ਅਤੇ ਚੌਥ ਵਾਲੇ ਦਿਨ ਇਸ ਸਥਾਨ ’ਤੇ ਬਹੁਤ ਭਾਰੀ ਮੇਲਾ ਲੱਗਦਾ ਹੈ। ਪ੍ਰੰਤੂ ਹਰ ਮਹੀਨੇ ਦੀ ਤੀਜ ਤੇ ਚੌਥ ਵਾਲੇ ਦਿਨ ਇਸ ਸਥਾਨ ਤੇ ਲੋਕ ਬੜੀ ਸ਼ਰਧਾ ਨਾਲ ਆਉਂਦੇ ਹਨ। ਦੇਸ਼-ਵਿਦੇਸ਼ ਵਿੱਚ ਵਸਦੇ ਚਹਿਲ ਗੋਤ ਦੇ ਲੋਕ ਵੱਡੇ ਮੇਲੇ ਤੇ ਜ਼ਰੂਰ ਆਉਂਦੇ ਹਨ। ਚਹਿਲ ਗੋਤ ਦੇ ਲੋਕ ਖੁਸ਼ੀ ਦੇ ਮੌਕੇ ’ਤੇ ਆਪਣੀਆਂ ਬਹੁਤ ਸਾਰੀਆਂ ਰਸਮਾਂ ਨਿਭਾਉਂਦੇ ਹਨ ਜਿਵੇਂ ਨਵੇਂ ਵਿਆਹੇ ਗੰਢ ਜੋੜੇ ਦੀ ਸੁੱਖ ਦੇਣ ਸਮੇਂ ਗੁੜ ਦੀ ਭੇਲੀ ਚੜਾਉਂਦੇ ਹਨ। ਨਵ-ਵਿਆਹੇ ਜੋੜੇ ਦੇ ਪੱਲੇ ਦੀ ਗੰਢ ਚਹਿਲਾਂ ਦੀ ਕੰਨਿਆ ਵੱਲੋਂ ਬੰਨ੍ਹੀ ਜਾਂਦੀ ਹੈ। ਚਹਿਲ ਗੋਤ ਦੀਆਂ ਧੀਆਂ ਸੁਨੱਖੀਆਂ ਹੁੰਦੀਆ ਹਨ ਤੇ ਵਿਆਹ ਤੋਂ ਬਾਅਦ ਕਦੇ ਬੇਔਲਾਦ ਨਹੀਂ ਰਹਿੰਦੀਆਂ। ਪੁੱਤਰ ਹੋਣ ਦੀ ਖੁਸ਼ੀ ਚਹਿਲ ਗੋਤ ਦੇ ਲੋਕ ਬਾਬਾ ਜੋਗੀਪੀਰ ਦੀ ਬੁਲੰਦ ਦੇ ਮੁੱਖ ਗੇਟ ’ਤੇ ਨਿੰਮ ਬੰਨ੍ਹਦੇ ਹਨ ਤੇ ਮੱਝ ਦਾ ਸੂਆ ਹੋਣ 'ਤੇ ਦੁੱਧ ਘਰ ਵਿੱਚ ਵਰਤਣ ਤੋਂ ਪਹਿਲਾ ਬਾਬਾ ਜੋਗੀਪੀਰ ਦੇ ਲੰਗਰ ਵਿੱਚ ਪਾਇਆ ਜਾਂਦਾ ਹੈ। ਚਹਿਲ ਗੋਤ ਵਿੱਚ ਜਨਮ ਲੈਣ ਵਾਲਾ ਬੱਚਾ ਕਦੇ ਵੀ ਜਨਮ ਸਮੇਂ ਅੰਨ੍ਹਾਂ ਜਾ ਕਾਣਾ ਨਹੀਂ ਹੁੰਦਾ। ਭਾਵੇਂ ਇਸ ਮੇਲੇ ਵਿੱਚ ਕੋਈ ਵੀ ਜਾਤੀ, ਧਰਮ, ਗੋਤ ਦਾ ਵਿਅਕਤੀ ਆ ਸਕਦਾ ਹੈ ਪਰ ਚਹਿਲ ਗੋਤ ਦੇ ਲੋਕਾਂ ਦਾ ਆਉਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਕਰਕੇ ਇਸ ਸਥਾਨ ਨੂੰ ‘ਚਹਿਲਾਂ ਦਾ ਮੱਕਾ’ ਕਿਹਾ ਜਾਂਦਾ ਹੈ।
ਕੀਵਰਡ (Keyword): ਬਾਬਾ ਜੋਗੀਪੀਰ, ਚਹਿਲ ਗੋਤ, ਇਤਿਹਾਸ, ਪਿੰਡ ਰੱਲਾ ਮੇਲੇ, ਜਠੇਰਾ।
..
ISSN: 2583-9446 (Online)
ESTD: 2023
Frequency: Quarterly
DOI Prefix: 10.6.....
Impact Factor: 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.