ISSN: 2583-9446 (O)
DOI Prefix: 10.64119
Journal Impact Factor : 4.67 (RPRI)
editor@armaan.org.in
+91 9413652646
Contact Us
Authors and Affiliations:
DOI: 10.64119/armaan.vol.3.issue2.05
DOI URL: https://doi.org/10.64119/armaan.vol.3.issue2.05
Abstract (ਸਾਰ):
AI (Artificial Intelligence), ਬਣਾਉਟੀ ਅਕਲ ਜਾਂ ਮਸਨੂਈ ਬੁੱਧੀ ਅੱਜ ਦੇ ਮਨੁੱਖੀ ਸਮਾਜ ਦੇ ਸਭ ਤੋਂ ਵੱਧ ਚਰਚਿਤ ਵਰਤਾਰਿਆ ਵਿੱਚੋਂ ਇੱਕ ਹੈ। ਇਸਨੇ ਵੱਡੀਆਂ ਤੋਂ ਵੱਡੀਆਂ ਮਨੁੱਖੀ ਖੋਜਾਂ ਤੇ ਕਾਰਜਾਂ ਤੋਂ ਲੈਕੇ ਆਮ ਬੰਦੇ ਦੇ ਰੋਜਮਰਾ ਦੇ ਆਮ ਕੰਮਾਂ ਤੱਕ ਨੂੰ ਪ੍ਰਭਾਵਿਤ ਕੀਤਾ ਹੈ। ਅੱਜਕੱਲ ਕਲਾਵਾਂ ਅਤੇ ਸਾਹਿਤ ਸਿਰਜਣਾ ਵਿੱਚ ਵੀ ਇਸਦੀ ਵਰਤੋਂ ਹੋਣ ਲੱਗੀ ਹੈ। ਜਿੱਥੇ ਇੱਕ ਪਾਸੇ ਹੋਰਨਾਂ ਖੇਤਰਾਂ ਵਾਂਗ ਇਸ ਖੇਤਰ ਵਿੱਚ ਵੀ ਇਸ ਦੀਆਂ ਅਨੰਤ ਸੰਭਾਵਨਾਵਾਂ ਦੇਖੀਆ ਜਾਣ ਲੱਗੀਆਂ ਹਨ ਉੱਥੇ ਇਸਨੂੰ ਮਨੁੱਖ ਦੁਆਰਾ ਸਿਰਜੇ ਸਾਹਿਤ ਦੇ ਬਦਲ ਵਜੋਂ ਵੀ ਦੇਖਿਆ ਜਾਣ ਲੱਗਾ ਹੈ। ਅਜਿਹੇ ਖਦਸ਼ੇ ਵੀ ਪਰਗਟ ਕੀਤੇ ਜਾਂਦੇ ਹਨ ਕਿ ਇਹ ਅੱਗੇ ਚੱਲਕੇ ਮਨੁੱਖ ਸਿਰਜਤ ਸਾਹਿਤ ਦੇ ਖਾਤਮੇ ਦਾ ਕਾਰਣ ਵੀ ਬਣ ਸਕਦੀ ਹੈ। ਬਣਾਉਟੀ ਅਕਲ ਹੁਣ ਤੱਕ ਮਨੁੱਖ ਦੁਆਰਾ ਇੰਟਰਨੈੱਟ ’ਤੇ ਇਕੱਠੇ ਕੀਤੇ ਜਾਂ ਪੈਦਾ ਕੀਤੇ ਡਾਟੇ ਨੂੰ ਅਧਾਰ ਬਣਾਕੇ ਮਨੁੱਖ ਦੁਆਰਾ ਪੁੱਛੇ ਸਵਾਲਾਂ ਦੇ ਉੱਤਰ ਦਿੰਦੀ ਹੈ ਜਾਂ ਕਹੇ ਗਏ ਕਾਰਜਾਂ ਨੂੰ ਅੰਜਾਮ ਦਿੰਦੀ ਹੈ। ਇਹ ਐਲਗੋਰਿਦਮ (ਕੰਪਿਊਟਰ ਪ੍ਰੋਗਰਾਮਿੰਗ ਦੀ ਨਿਸ਼ਚਤ ਨਿਯਮਾਵਲੀ) ਨੂੰ ਅਧਾਰ ਬਣਾਕੇ ਉੱਤਰ ਦਿੰਦੀ ਹੈ। ਇਹ ਮਹੱਤਵਪੂਰਣ ਸ਼ਬਦਾਂ (Key Words) ਨੂੰ ਅਧਾਰ ਬਣਾਕੇ, ਭਾਵੇਂ ਸਬੰਧਤ ਵਿਸ਼ੇ ਨਾਲ਼ ਸਬੰਧਤ ਜਾਣਕਾਰੀ ਜਾਂ ਸਾਹਿਤ ਸਿਰਜਣਾ ਦਾ ਭੁਲੇਖਾ ਤਾਂ ਸਿਰਜ ਦਿੰਦੀ ਹੈ ਪਰ ਅਕਸਰ ਮਨੁੱਖੀ ਜਜਬਾਤਾਂ ਨੂੰ ਸਹੀ ਰੂਪ ਵਿੱਚ ਸਮਝਣ ਤੇ ਪੇਸ਼ ਕਰਨ ਵਿੱਚ ਟਪਲਾ ਖਾ ਜਾਂਦੀ ਹੈ। ਸਾਹਿਤ ਤੇ ਬਣਾਉਟੀ ਅਕਲ ਵਿੱਚ ਇੱਕ ਵੱਡਾ ਫਰਕ ਇਹ ਵੀ ਹੈ ਕਿ ਸਾਹਿਤ ਨੂੰ ਸਿਰਜਣ ਵਾਲ਼ੇ ਅਕਸਰ ਮਨੁੱਖੀ ਕਦਰਾਂ ਅਤੇ ਸਮਾਜ ਕਲਿਆਣ ਦੀ ਭਾਵਨਾ ਨਾਲ਼ ਓਤਪੋਤ ਹੁੰਦੇ ਹਨ ਪਰ ਬਣਾਉਟੀ ਅਕਲ ਨੂੰ ਵਿਕਸਤ ਕਰਨ ਵਾਲ਼ੇ ਵਧੇਰੇ ਕਰਕੇ ਮੁਨਾਫਾਖੋਰ ਹਨ। ਜਿਸ ਕਰਕੇ ਇਸ ਦੀ ਇਸ ਖੇਤਰ ਵਿੱਚ ਵਰਤੋਂ ਹੋਰ ਵੀ ਭਵਿੱਖੀ ਖਤਰਿਆਂ ਵੱਲ ਇਸ਼ਾਰੇ ਕਰਦੀ ਨਜਰ ਆਉਂਦੀ ਹੈ।
ਕੀਵਰਡ (Keyword): ਸਾਹਿਤ, ਮਨੁੱਖ, ਬਣਾਉਟੀ ਅਕਲ (AI), ਐਲਗੋਰਿਦਮ, ਜਜ਼ਬਾਤ, ਜਗਿਆਸਾ, ਚੈਟ ਜੀ.ਪੀ.ਟੀ., ਡਾਟਾ।
..
ISSN: 2583-9446 (Online)
ESTD: 2023
Frequency: Quarterly
DOI Prefix: 10.6.....
Impact Factor: 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.