ISSN: 2583-9446 (O)
DOI Prefix: 10.64119
Journal Impact Factor : 4.67 (RPRI)
editor@armaan.org.in
+91 9413652646
Contact Us
Authors and Affiliations:
DOI: 10.64119/armaan.vol.3.issue2.04
DOI URL: https://doi.org/10.64119/armaan.vol.3.issue2.04
Abstract (ਸਾਰ):
ਕਹਾਣੀਕਾਰ ਦਰਸ਼ਨ ਜੋਗਾ ਆਪਣੇ ਵਿਲੱਖਣ ਕਹਾਣੀ ਸਿਰਜਣ ਢੰਗ ਕਾਰਨ ਸਾਹਿਤਕ ਖੇਤਰ ਵਿੱਚ ਸਥਾਪਤ ਨਾਮ ਬਣ ਚੁੱਕਾ ਹੈ। ਉਸ ਦਾ ਕਥਾ ਸੰਸਾਰ ਪੇਂਡੂ-ਸ਼ਹਿਰੀ ਲੋਕਾਂ ਦੇ ਸਮਾਜਿਕ ਮਸਲਿਆਂ, ਮਾਨਸਿਕ ਦਵੰਦਾਂ ਤੇ ਆਰਥਿਕ ਸੰਕਟਾਂ ਦੇ ਆਸ ਪਾਸ ਘੁੰਮਦਾ ਹੈ। ਉਸਦੀ ਹਰ ਇਕ ਕਹਾਣੀ ਆਪਣੇ ਆਪ ਵਿੱਚ ਪੂਰਾ ਸੰਸਾਰ ਸਮੋਈ ਬੈਠੀ ਹੈ ਤੇ ਉਸਦੀ ਬਿਰਤਾਂਤ ਸਿਰਜਣ ਦੌਰਾਨ ਕਲਾਤਮਕ ਛੋਹਾਂ ਇਹਨਾਂ ਵਿਸ਼ਿਆਂ ਅਤੇ ਸਰੋਕਾਰਾਂ ਨੂੰ ਉਤਮ ਢੰਗ ਨਾਲ਼ ਪੇਸ਼ ਕਰਦੀਆਂ ਹਨ। ਉਸ ਦੀ ਅਗਲੀ ਕਹਾਣੀ ਪੁਸਤਕ ਫਨੀਅਰ ਦੀਆਂ ਸੱਤ ਕਹਾਣੀਆਂ ਵੱਖਰੇ ਵਿਸ਼ੇ ਪੇਸ਼ ਕਰਦੀਆਂ ਹਨ ਜੋ ਆਰਥਿਕ ਸੰਕਟ ਦੁਆਲੇ ਘੁੰਮਦੇ ਹਨ। ਪਰਿਵਾਰਕ ਸੰਘਰਸ਼ਾਂ ਤੋਂ ਲੈ ਕੇ ਸਮਾਜਕ ਸੰਘਰਸ਼ਾਂ ਤਕ ਕੇਂਦਰ ਵਿੱਚ ਆਰਥਿਕਤਾ ਹੋਣ ਕਾਰਨ ਵਿਸ਼ੇ ਵਕਤੀ ਮਹੱਤਤਾ ਵਾਲੇ ਨਹੀਂ ਸਗੋਂ ਸਮਾਜ ਦੀ ਗੁੰਝਲਦਾਰ ਬਣਤਰ ਨੂੰ ਸਮਝਾਉਂਦੇ ਹਨ। ਕਹਾਣੀਕਾਰ ਦੀ ਵਿਲੱਖਣਤਾ ਉਸ ਦੇ ਸਿਰਜਣ ਢੰਗ ਦੀ ਨਿਪੁੰਨਤਾ ਵਿੱਚ ਹੈ। ਆਧੁਨਿਕਤਾ ਕਾਰਨ ਸਮਾਜ ਦੇ ਨਿਘਾਰ ਅਤੇ ਸ਼ਹਿਰੀਕਰਨ ਕਾਰਨ ਪੰਜਾਬੀ ਲੋਕ ਮਨ ’ਤੇ ਪ੍ਰਭਾਵ ਪਾਉਣ ਵਾਲੀਆਂ ਸਮਾਜਕ ਸਥਿਤੀਆਂ ਦੇ ਬਦਲਾਅ ਨੂੰ ਇਹਨਾਂ ਕਹਾਣੀਆਂ ਵਿੱਚ ਉਹਨਾਂ ਦੇ ਪ੍ਰਭਾਵਾਂ ਸਮੇਤ ਉਸਾਰਿਆ ਗਿਆ ਹੈ। ਨਾਲ਼ ਹੀ ਲੋਕ ਮਨ ਦੇ ਅਵਚੇਤਨ ਵਿੱਚ ਕੰਮ ਕਰ ਰਹੀ ਮਾਨਸਿਕਤਾ ਦੀ ਇਹਨਾਂ ਬਦਲਾਵਾਂ ਨਾਲ਼ ਚੱਲ ਰਹੀ ਖਿੱਚ-ਤਾਣ ਨੂੰ ਵੀ ਇਹਨਾਂ ਕਹਾਣੀਆਂ ਰਾਹੀਂ ਮੰਚ ਮਿਲਿਆ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਵਿੱਚ ਪਾਤਰਾਂ ਦੇ ਮਨੋਵਿਗਿਆਨਕ ਸੰਘਰਸ਼ ਪੂਰੀ ਕਹਾਣੀ ਦੇ ਕਥਾਨਕ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਇਹ ਕਸ਼ਮਕਸ਼ ਹਰ ਕਹਾਣੀ ਦੇ ਅੰਤ ਤਕ ਕਾਇਮ ਰੱਖਣਾ ਹੀ ਦਰਸ਼ਨ ਜੋਗਾ ਦੀ ਵਿਸ਼ੇਸ਼ਤਾ ਹੈ।
ਕੀਵਰਡ (Keyword): ਦਰਸ਼ਨ ਜੋਗਾ, ਜਗਿਆਸਾ, ਫਨੀਅਰ, ਸਪੋਲੀਏ, ਵਿਵੇਕ ਵਿਲੱਖਣਤਾ, ਯੌਣ ਸ਼ੋਸ਼ਣ, ਪਿਛਲਝਾਤ, ਪ੍ਰਤੀਕ।
..
ISSN: 2583-9446 (Online)
ESTD: 2023
Frequency: Quarterly
DOI Prefix: 10.6.....
Impact Factor: 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.